ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਭਾਰਤੀ ਮੂਲ ਦੇ ਇੱਕ ਅਮਰੀਕਨ ਵਿਅਕਤੀ ਨੂੰ ਨੂੰਹ ਦੀ ਹੱਤਿਆ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। 74 ਸਾਲਾਂ ਸ਼ੀਤਲ ਸਿੰਘ ਦੋਸਾਂਝ ਆਪਣੀ ਨੂੰਹ ਗੁਰਪ੍ਰੀਤ ਕੌਰ ਦੋਸਾਂਝ ਨਾਲ ਆਪਣੇ ਪੁੱਤ ਨੂੰ ਤਲਾਕ ਦੇਣ ਦੇ ਇਰਾਦੇ ਤੋਂ ਖਫ਼ਾ ਸੀ। ਈਸਟ ਬੇਅ ਟਾਈਮਜ਼ ਅਨੁਸਾਰ ਸ਼ੀਤਲ ਨੇ ਪਿਛਲੇ ਹਫ਼ਤੇ ਦੱਖਣੀ ਸਾਂ ਹੋਜ਼ੇ ਦੇ ਵਾਲਮਾਰਟ ਦੀ ਪਾਰਕਿੰਗ ਵਿੱਚ ਨੂੰਹ ਦੀ ਹੱਤਿਆ ਕਰ ਦਿੱਤੀ ।